ਸਾਡੇ ਬਾਰੇ

ਮਸੀਹ ਵਿੱਚ ਪਿਆਰੇ ਦੋਸਤੋਂ,

ਅਭਿਨੰਦਨ...!

ਇਸ ਪੇਜ਼ ਦੇ ਦੁਆਰਾ ਅਸੀਂ ਤੁਹਾਨੂੰ ਆਪਣੇ ਬਾਰੇ ਵਿੱਚ ਦੱਸਣਾ ਚਾਹੁੰਦੇ ਹਾਂ I ਅਸੀਂ ਇੱਕ ਅਜਿਹਾ ਸਮੂਹ ਹਾਂ ਜੋ ਖ਼ਾਸ ਤੋਰ ਤੇ ਉੱਤਰ ਭਾਰਤ ਵਿੱਚ ਪਰ ਦੇਸ਼ ਦੇ ਹੋਰ ਕਈ ਹਿੱਸਿਆਂ ਵਿੱਚ ਪ੍ਰਭੂ ਯਿਸੂ ਮਸੀਹ ਦੀ ਸੇਵਾ ਕਰ ਰਹੇ ਹਾਂ I ਅਸੀਂ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਭਾਸ਼ਾਵਾਂ ਵਿੱਚ ਪ੍ਰਭੂ ਦੇ ਕਲਾਮ ਨੂੰ ਫੈਲਾਉਣ ਲਈ ਸਮਰਪਿਤ ਹਾਂ I ਪੰਜਾਬੀ ਉੱਤਰੀ ਭਾਰਤ ਦੀ ਇੱਕ ਭਾਸ਼ਾ ਹੈ ਜੋ ਕਿ ਪੰਜਾਬ ਅਤੇ ਸੰਸਾਰ ਭਰ ਵਿੱਚ ਲੱਖਾਂ ਲੋਕਾਂ ਦੁਆਰਾ ਬੋਲੀ ਜਾਂਦੀ ਹੈ I ਇਸ ਵੈਬਸਾਈਟ ਦੇ ਜ਼ਰੀਏ ਅਸੀਂ ਪੰਜਾਬੀ ਮਸੀਹੀਆਂ ਤੱਕ ਪਹੁੰਚਣਾ ਚਾਹੁੰਦੇ ਹਾਂ ਜੋ ਪੰਜਾਬ, ਭਾਰਤ ਅਤੇ ਸੰਸਾਰ ਦੇ ਵੱਖੋ-ਵੱਖਰੇ ਹਿੱਸਿਆਂ ਵਿੱਚ ਰਹਿੰਦੇ ਹਨ I ਇਸ ਵੈਬਸਾਈਟ ਤੇ ਤੁਸੀਂ ਪੰਜਾਬੀ ਭਾਸ਼ਾ ਵਿੱਚ ਪਵਿੱਤਰ ਬਾਈਬਲ, ਮਸੀਹੀ ਸਾਹਿਤ, ਗੀਤ ਅਤੇ ਵੀਡੀਓ ਆਦਿ ਵੇਖ ਸੁਣ ਅਤੇ ਡਾਉਨਲੋਡ ਕਰ ਸਕਦੇ ਹੋ I 

ਅਸੀਂ ਚਾਹੁੰਦੇ ਹਾਂ ਕਿ ਪ੍ਰਭੂ ਦੇ ਕਲਾਮ ਨੂੰ ਦੇਸ਼ ਭਰ ਵਿੱਚ ਫੈਲਾਉਣ ਵਿੱਚ ਤੁਸੀਂ ਸਾਡੇ ਸਹਿਭਾਗੀ ਬਣੋ I ਇਸ ਲਈ ਜੇਕਰ ਤੁਹਾਡੇ ਕੋਲ ਕੋਈ ਵੀ ਮਸੀਹੀ ਸਮੱਗਰੀ ਹੈ ਜਿਵੇਂ ਕਿ ਪੁਸਤਕਾਂ/ਲੇਖ, MP3 ਵਿੱਚ ਗੀਤ/ਵੀਡੀਓ ਆਦਿ ਤਾਂ ਉਸ ਨੂੰ ਸਾਡੇ ਕੋਲ ਭੇਜਣ ਦੀ ਆਜ਼ਾਦੀ ਮਹਿਸੂਸ I ਅਸੀਂ ਇਸ ਨੂੰ ਤੁਹਾਡੇ ਨਾਮ ਤੇ ਆਨਲਾਇਨ ਪ੍ਰਕਾਸ਼ਿਤ ਕਰਾਂਗੇ ਅਤੇ ਜਿਹੜੀ ਵੀ ਸਮੱਗਰੀ ਤੁਹਾਡੇ ਦੁਆਰਾ ਉਪਲਬਧ ਕਰਾਈ ਜਾਵੇਗੀ ਤੁਸੀਂ ਉਸ ਦੇ ਕਾਪੀਰਾਇਟ ਅਧਿਕਾਰੀ ਹੋਵੋਗੇ I 

ਅਸੀਂ ਤੁਹਾਡੀ ਦੁਆਵਾਂ ਅਤੇ ਸਾਂਝੇਦਾਰੀ ਦੀ ਸਰਾਹਣਾ ਕਰਦੇ ਹਾਂ I 

ਕਿਰਪਾ ਕਰਕੇ ਇਸ ਸੰਦੇਸ਼ ਨੂੰ ਅੱਗੇ ਭੇਜੋ ਅਤੇ ਵੈਬਸਾਈਟ www.punjabivirsa.co.in ਨੂੰ ਆਪਣੇ ਮਿੱਤਰਾਂ, ਪਰਿਵਾਰ, ਵਿਸ਼ਵਾਸਿਆਂ, ਕਰਮਚਾਰਿਆਂ ਅਤੇ ਪਛਾਣ ਵਾਲਿਆਂ ਨਾਲ ਸਾਂਝਾ ਕਰੋ I ਸਾਨੂੰ ਆਪਣੇ ਲੇਖ/ਸਮੱਗਰੀ ਆਦਿ ਪ੍ਰਕਾਸ਼ਿਤ ਕਰਨ ਲਈ ਭੇਜੋ I 

ਜੇਕਰ ਤੁਸੀਂ ਇਸ ਪ੍ਰੋਜੈਕਟ ਵਿੱਚ ਹਿੱਸੇਦਾਰੀ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਇੱਥੇ ਸੰਪਰਕ ਕਰੋ : johnsonjacob07@gmail.com, 


                                                                                                            punjabivisra2015@gmail.com

 

ਧੰਨਵਾਦ...!!!

ਸਾਨੂੰ ਆਪਣਿਆਂ ਦੁਆਵਾਂ ਵਿੱਚ ਯਾਦ ਰੱਖੋ,

ਪ੍ਰਭੂ ਤੁਹਾਨੂੰ ਬਰਕਤ ਦੇਵੇ I 

ਟੀਮ ਪੰਜਾਬੀ ਵਿਰਸਾ    

Your encouragement is valuable to us

Your stories help make websites like this possible.